ਮਰਣੁਮੁਣਸਾਸੂਰਿਆਹਕੁਹੈਜੋਹੋਇਮਰਨਿਪਰਵਾਣੋ॥

ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਝਰ ਦੀ ਸ਼ਹਾਦਤ ਅਤੇ ਭਵਿੱਖ ਲਈ ਸੇਧ

ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਵਿੱਚ ਸਾਡਾ ਵੀਰ ਕੌਮੀ ਸੇਵਾਵਾਂ ਨਿਭਾਉਂਦੇ ਹੋਏ ਇੰਡੀਅਨ ਕਰਿੰਦਿਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਪਾਤਸ਼ਾਹ ਦੀ ਗੋਦ ਵਿੱਚ ਜਾ ਬਿਰਾਜਿਆ। 

ਆਪਣੇ ਜੀਵਨ ਅਤੇ ਲਾਸਾਨੀ ਸ਼ਹਾਦਤ ਰਾਹੀਂ ਭਾਈ ਹਰਦੀਪ ਸਿੰਘ ਜੀ ਨੇ ਬਾਖੂਬੀ ਦਰਸਾਇਆ ਹੈ ਕਿ ਸਮੇਂ ਅਤੇ ਸਥਾਨ ਦੀਆਂ ਹੱਦਬੰਦੀਆਂ ਨੂੰ ਪਾਰ ਕਰਦੇ ਹੋਏ ਅਤੇ ਸੈਂਕੜੇ ਮੁਸ਼ਕਿਲਾਂ ਦੇ ਬਾਵਜੂਦ ਖਾਲਸੇ ਦਾ ਇਲਾਹੀ ਅਤੇ ਸੰਘਰਸ਼ਮਈ ਅਮਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਕਰਦੇ ਹੋਏ ਹਲੇਮੀ ਰਾਜ, ਖਾਲਿਸਤਾਨ, ਦੀ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਭਾਈ ਸਾਹਿਬ ਆਪਣਾ ਇੱਕ ਇੱਕ ਸਾਹ ਅਤੇ ਕਦਮ ਗੁਰੂ ਪੰਥ ਦੇ ਲੇਖੇ ਲਾ ਕੇ ਮਰਜੀਵੜਿਆਂ ਵਾਂਗ ਇਸ ਦੁਨੀਆਂ ‘ਤੇ ਵਿਚਰਿਆ ਅਤੇ ਆਪਣੀ ਸ਼ਹਾਦਤ ਰਾਹੀਂ ਗੁਰਸਿੱਖੀ ਦੇ ਇੱਕ ਬੁਲੰਦ ਰੁਤਬੇ ਦਾ ਹੱਕਦਾਰ ਬਣਿਆਂ।

ਗੂਰੂ ਕੀਆਂ ਸੰਗਤਾਂ ਅਤੇ ਖਾਲਸਾਈ ਜੁਝਾਰੂ ਫੌਜਾਂ ਲਈ ਭਾਈ ਹਰਦੀਪ ਸਿੰਘ ਜੀ ਦੀ ਸ਼ਹਾਦਤ ਸੋਗ ਮਨਾਉਣ ਜਾਂ ਅਫਸੋਸ ਕਰਨ ਵਾਲੀ ਗੱਲ ਨਹੀਂ ਸਗੋਂ ਉਨ੍ਹਾਂ ਦੇ ਡੁੱਲ੍ਹੇ ਖੂਨ ਨੂੰ ਸਿਜਦਾ ਕਰਦੇ ਹੋਏ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲਣ ਦੀ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਸਾਡੇ ਵੀਰ ‘ਤੇ ਸਾਨੂੰ ਮਾਣ ਹੈ ਕਿ ਉਹ ਮੋਹ ਮਾਇਆ ਤੋਂ ਨਿਰਲੇਪ ਰਹਿੰਦਿਆਂ ਦਿਨ ਰਾਤ ਇੱਕ ਕਰਕੇ ਸੰਘਰਸ਼ ਦੇ ਬਿਖੜੇ ਪੈਂਡੇ ਵਿੱਚੋਂ ਅਦੁੱਤੀ ਰਸ ਨੂੰ ਚਖਦਾ ਰਿਹਾ ਅਤੇ ਸਾਡੇ ਲਈ ਚਾਨਣ ਮੁਨਾਰਾ ਬਣ ਗਿਆ। ਵਿਦੇਸ਼ਾਂ ਦੇ ਐਸ਼ੋ ਅਰਾਮ ਦੀ ਗੁਲਾਮੀ ਨੂੰ ਠੋਕਰ ਮਾਰ ਕੇ ਸਾਡੇ ਵੀਰ ਨੇ ਇਸ ਬੇਗਾਨੀ ਧਰਤੀ ਨੂੰ ਆਪਣੇ ਖੂਨ ਨਾਲ ਸਿੰਝ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੀਅ ਕੇ ਦੱਸਿਆ ਕਿ ਖਾਲਸਾ ਪੰਥ ਦਾ ਸੁਨਹਿਰੀ ਇਤਿਹਾਸ ਭੁਗੋਲ ਜਾਂ ਸਮੇਂ ਵਰਗੇ ਫੋਕੇ ਬਹਾਨਿਆਂ ਦਾ ਪਾਬੰਦ ਨਹੀਂ ਹੈ।

ਇਹ ਗੱਲ ਜਾਹਰ ਹੈ ਕਿ ਆਪਾਂ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਲੰਘ ਰਹੇ ਹਾਂ ਜਿੱਥੇ ਢੇਰ ਸਾਰੀਆਂ ਸੰਭਾਵਨਾਵਾਂ ਪਈਆ ਹਨ ਪਰ ਉਸ ਦੇ ਨਾਲ ਹੀ ਉਥੇ ਅਣਗਿਣਤ ਖਤਰਿਆਂ ਨਾਲ ਵੀ ਸਾਨੂੰ ਖਹਿਣਾ ਪਵੇਗਾ। ਪਿੱਛਲੇ ਕੁੱਝ ਸਮੇਂ ਵਿੱਚ ਸਾਡੇ ਜੁਝਾਰੂ ਆਗੂਆਂ 'ਤੇ ਸਿੱਧੇ ਹਮਲੇ ਇਸ ਗੱਲ ਦੀ ਗਵਾਹੀ ਭਰਦੇ ਹਨ। ਇਨ੍ਹਾਂ ਚੁਣੌਤੀਆਂ ਨੂੰ ਮੁਖਾਤਿਬ ਹੁੰਦਿਆਂ ਭਾਈ ਹਰਦੀਪ ਸਿੰਘ ਜੀ ਦੀ ਸਖਸ਼ੀਅਤ ਵਿੱਚੋਂ ਕਈ ਗੁਣ ਸਾਨੂੰ ਧਾਰਨੇ ਚਾਹੀਦੇ ਹਨ ਜਿਵੇਂ ਕਿ ਹੋਰਾਂ ਨੂੰ ਨਸੀਹਤਾਂ ਜਾਂ ਉਲਾਂਭੇ ਦੇਣ ਦੀ ਬਜਾਏ ਖੁਦ ਪਹਿਲਕਦਮੀ ਕਰਕੇ ਹੱਥੀਂ ਸੇਵਾ ਅਤੇ ਉੱਦਮ ਨਾਲ ਕੌਮੀ ਕਾਰਜ ਨੇਪਰੇ ਚਾੜ੍ਹਨੇ। 

ਇਨ੍ਹਾਂ ਹਲਾਤਾਂ ਵਿੱਚ ਪਹਿਲ ਦੇ ਅਧਾਰ ‘ਤੇ ਸਾਡੇ ਕਰਨ ਵਾਲੇ ਕਈ ਸਾਂਝੇ ਕੰਮ ਵੀ ਹਨ ਜਿਨ੍ਹਾਂ ਦੀ ਸਫਲ ਸ਼ੁਰੂਆਤ ਭਾਈ ਹਰਦੀਪ ਸਿੰਘ ਜੀ ਨੇ ਕਰ ਦਿੱਤੀ ਹੈ। ਸਭ ਤੋਂ ਬੁਨਿਆਦੀ ਗੱਲ ਇਹੀ ਹੈ ਕਿ ਸਾਨੂੰ ਸਾਂਝੇ ਕੌਮੀ ਮੰਚਾਂ ਨੂੰ ਉਸਾਰ ਕੇ ਪੰਥ ਦੀ ਅੰਦਰੂਨੀ ਕਤਾਰਬੰਦੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਗੱਲ ਨੂੰ ਧਿਆਨ ‘ਚ ਰਖਦਿਆਂ ਭਾਈ ਸਾਹਿਬ ਨੇ ਮੁਕਾਮੀ ਸੰਗਤ ਦੇ ਸਹਿਯੋਗ ਨਾਲ ਬੀ.ਸੀ. ਗੁਰਦੁਆਰਾਜ਼ ਕੌਂਸਲ ਵਰਗੀ ਸੰਸਥਾ ਕਾਇਮ ਕੀਤੀ ਸੀ। ਬਾਹਰੀ ਹਮਲਿਆਂ ਨੂੰ ਰੋਕਣ ਲਈ ਸਮੇਂ ਦੀ ਲੋੜ ਹੈ ਕਿ ਪੰਥ ਅਜਿਹੇ ਯਤਨਾਂ ਨੂੰ ਜਾਰੀ ਰੱਖੇ ਅਤੇ ਪੁਰਾਤਨ ਵਿਧੀ ਮੁਤਾਬਿਕ ਸਾਂਝੀ ਅਗਵਾਈ ਸਿਰਜ ਕੇ ਆਪਣੀ ਸ਼ਕਤੀ ਨੂੰ ਹੋਰ ਵੀ ਮਜ਼ਬੂਤ ਕਰੇ। ਇਸ ਦੇ ਨਾਲ ਨਾਲ ਉਨ੍ਹਾਂ ਦੀ ਗੁਰੂ ਨਾਨਕ ਸਿੱਖ ਗੁਰਦੁਆਰਾ ਵਿੱਖੇ ਸੇਵਾਵਾਂ ਰਾਹੀਂ ਸਪੱਸ਼ਟ ਸੇਧ ਮਿਲਦੀ ਹੈ ਕਿ ਗੁਰੂ ਪੰਥ ਦੇ ਸੁਤੰਤਰ ਸੰਸਥਾਵਾਂ ਦੇ ਆਸਰੇ ‘ਤੇ ਹੀ ਪੰਥਕ ਤਾਕਤ ਉਭਾਰੀ ਜਾ ਸਕਦੀ ਹੈ। ਜਿੱਥੇ ਗੁਰਮਤਿ ਵਿਦਿਆ ਦੇ ਪ੍ਰਚਾਰ ਪ੍ਰਸਾਰ ਲਈ ਉੱਚ ਕੋਟੀ ਦੇ ਯਤਨ ਕੀਤੇ ਹਨ, ਉੱਥੇ ਸਮਾਜਕ ਲੋੜ੍ਹਾਂ ਨੂੰ ਵੀ ਪੂਰਾ ਕੀਤਾ। ਭਾਈ ਸਾਹਿਬ ਨੇ ਗੁਰਦੁਆਰਾ ਸਾਹਿਬ ਨੂੰ ਖਾਲਿਸਤਾਨ ਦੇ ਸੰਘਰਸ਼ ਦਾ ਇੱਕ ਧੁਰਾ ਬਣਾ ਕੇ ਗੁਰਦੁਆਰਾ ਸਾਹਿਬ ਨੂੰ ਕਿਲਾ ਬਨਾਉਣ ਦੀ ਪੁਰਾਤਨ ਪਰਿਭਾਸ਼ਾ ਵੀ ਪੂਰੀ ਕਰਨ ਲਈ ਉੱਦਮ ਕੀਤੇ ਹਨ।  

ਭਾਈ ਹਰਦੀਪ ਸਿੰਘ ਜੀ ਦੇ ਅਮਲ ਵਿੱਚੋਂ ਸ਼ਾਇਦ ਸਭ ਤੋਂ ਮਹੱਤਵਪੂਰਨ ਨੁਕਤਾ ਇਹੀ ਹੈ ਕਿ ਸੰਘਰਸ਼ ਦੀ ਸੀਮਾ ਗੁਰ-ਸਿਧਾਂਤ ਅਤੇ ਸਿੱਖ ਇਤਿਹਾਸ ਹੀ ਤਹਿ ਕਰਦੇ ਹਨ ਨਾਂ ਕਿ ਪਰ-ਅਧੀਨ ਦੁਨਿਆਵੀ ਢਾਂਚੇ। ਇਸ ਸੰਦਰਭ ਵਿੱਚ ਸੰਗਤ ਦੀਆਂ ਕੁੱਝ ਜਥੇਬੰਦੀਆਂ ਅਤੇ ਕੁੱਝ ਵਿਅਕਤੀਆਂ ਵੱਲੋਂ ਕਦਮ ਪੁੱਟੇ ਜਾ ਰਹੇ ਹਨ ਜਿਸ ਵਿਚ ਉਹ ਕਨੇਡੀਅਨ ਖੁਫੀਆ ਤੇ ਸੁਰੱਖਿਆ ਤੰਤਰ ਅਤੇ ਰਾਜਸੀ ਸਥਾਪਤੀ ਵਲੋਂ ਭਾਈ ਨਿੱਝਰ ‘ਤੇ ਹੋਏ ਹਮਲੇ ਨੂੰ ਰੋਕਣ ਵਿੱਚ ਨਾਕਾਮੀ ਬਾਬਤ ਜਵਾਬਦੇਹੀ ਲੈਣਗੇ। ਇਹ ਬਿਨਾ ਸ਼ੱਕ ਤੋਂ ਸ਼ਲਾਘਾਯੋਗ ਅਤੇ ਕਰਨ ਯੋਗ ਕਾਰਜ ਹਨ ਜੋ ਹਰ ਹਾਲਤ ਹੋਣੇ ਚਾਹੀਦੇ ਹਨ ਪਰ ਦੁਨੀਆ ਮਤ ਸੋਚੇ ਕਿ ਗੁਰੂ ਖਾਲਸਾ ਪੰਥ ਪੀੜ੍ਹਤ ਮਾਨਸਿਕਤਾ ਵਿੱਚੋਂ ਪਰ-ਅਧੀਨ ਸੰਸਥਾਵਾਂ ਤੋਂ "ਇਨਸਾਫ" ਮੰਗਣ ਦੇ ਹਾੜੇ ਕੱਢੇਗਾ। 

ਸਾਡੀ ਮੰਜ਼ਿਲ ਓਹੀ ਹੈ ਜਿਸ ਲਈ ਸ਼ਹੀਦ ਭਾਈ ਹਰਦੀਪ ਸਿੰਘ ਜੀ ਨੇ ਆਪਣੇ ਸਰੀਰ ਦਾ ਠੀਕਰਾ ਭੰਨ ਕੇ ਇਸ ਧਰਤੀ 'ਤੇ ਸ਼ਹਾਦਤ ਨਾਮੀ ਰੁੱਖ ਨੂੰ ਆਪਣੇ ਲਹੂ ਨਾਲ ਸਿੰਜਿਆ ਹੈ। ਵੀਰ ਦੇ ਦਿਲ 'ਤੇ ਉੱਕਰੇ ਖਾਲਿਸਤਾਨ ਦੇ ਸੁਪਨੇ ਨੂੰ ਸਾਕਾਰ ਕਰਨਾ ਹੀ ਇਨਸਾਫ ਹੋਵੇਗਾ ਅਤੇ ਇਸ ਪਾਕ ਪਵਿੱਤਰ ਸੰਕਲਪ ਲਈ ਭਾਈ ਸਾਹਿਬ ਦੇ ਨਕਸ਼ੇ ਕਦਮਾਂ 'ਤੇ ਜੰਗ ਜਾਰੀ ਰੱਖ ਕੇ ਹੀ ਅਸਲ ਸ਼ਰਧਾਂਜਲੀ ਹੋਵੇਗੀ।

 

ਪ੍ਰਣਾਮ ਸ਼ਹੀਦਾਂ ਨੂੰ। 

ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਝਰ ਅਮਰ ਰਹੇ।

ਖਾਲਿਸਤਾਨ ਜ਼ਿੰਦਾਬਾਦ।

 ਗੁਰੂ ਪੰਥ ਦੇ ਦਾਸ,

1984 ਟ੍ਰਿਬਿਊਟ, ਯੂ.ਕੇ.
ਅਖੰਡ ਕੀਰਤਨੀ ਜੱਥਾ (ਟਰੰਟੋ), ਕਨੇਡਾ
ਅਨੰਦਪੁਰ ਕਲੈਕਟਿੱਵ
ਅਨਡਾਇੰਗ ਮੋਰਚਾ, ਕਨੇਡਾ
ਦਮਦਮਾ ਮੀਡੀਆ, ਕਨੇਡਾ
ਫ੍ਰੀਮਾਂਟ ਗੁਰਦੁਆਰਾ ਸਾਹਿਬ, ਕੈਲਿਫੋਰਨੀਆ
ਗੁਰਦੁਆਰਾ ਦੂਖ ਨਿਵਾਰਨ ਸਾਹਿਬ (ਸਰੀ), ਕਨੇਡਾ
ਗੁਰਦੁਆਰਾ ਗੁਰੂ ਮਾਨਿਓ ਗ੍ਰੰਥ (ਓਲਡਬਰੀ), ਯੂ.ਕੇ.
ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ (ਕਾਵੈਂਟਰੀ), ਯੂ.ਕੇ.
ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ (ਐਬਟਸਫੋਰਡ), ਕਨੇਡਾ
ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ (ਸਰੀ), ਕਨੇਡਾ
ਗੁਰਦੁਆਰਾ ਸਾਹਿਬ ਗੁਰ ਨਾਨਕ ਪ੍ਰਕਾਸ਼ (ਟਰੇਸੀ), ਕੈਲਿਫੋਰਨੀਆ
ਗੁਰਦੁਆਰਾ ਸਾਹਿਬ ਗੁਰ ਨਾਨਕ ਪ੍ਰਕਾਸ਼ (ਫਰਿਜ਼ਨੋ), ਕੈਲਿਫੋਰਨੀਆ 
ਗੁਰਦੁਆਰਾ ਸਾਹਿਬ ਜੋਤ ਪ੍ਰਕਾਸ਼ (ਟਰੰਟੋ), ਕਨੇਡਾ
ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ (ਐਬਟਸਫੋਰਡ), ਕਨੇਡਾ
ਗੁਰਦੁਆਰਾ ਸਾਹਬਿ ਖਾਲਸਾ ਦਰਬਾਰ (ਵੈਨਕੂਵਰ), ਕਨੇਡਾ
ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ (ਪ੍ਰਿੰਸ ਜੌਰਜ), ਕਨੇਡਾ
ਗੁਰਦੁਆਰਾ ਸਾਹਿਬ ਸੁਖ ਸਾਗਰ (ਨਿਊ ਵੈਸਟਮਿਨਸਟਰ), ਕਨੇਡਾ
ਗੁਰਦੁਆਰਾ ਸਾਹਿਬ ਟੀਏਰਾ ਬੁਐਨਾ (ਯੂਬਾ ਸਿੱਟੀ),  ਕੈਲਿਫੋਰਨੀਆ
ਗੁਰਦੁਆਰਾ ਸਿੱਖ ਸੰਗਤ (ਬ੍ਰੈਂਪਟਨ), ਕਨੇਡਾ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਵਿਕਟੋਰੀਆ), ਕਨੇਡਾ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਮਿਲਪੀਟਸ), ਕੈਲਿਫੋਰਨੀਆ
ਗੁਰਦੁਆਰਾ ਤਪੋਬਨ ਸਾਹਿਬ (ਬਰੈਂਪਟਨ), ਕਨੇਡਾ 
ਗੁਰੂ ਅਮਰ ਦਾਸ ਦਰਬਾਰ (ਕਲੋਨਾ), ਕਨੇਡਾ
ਗੁਰੂ ਨਾਨਕ ਗੁਰਦੁਆਰਾ (ਸਮੈਦਿਕ), ਯੂ.ਕੇ.
ਗੁਰੂ ਨਾਨਕ ਸਿੱਖ ਗੁਰਦੁਆਰਾ (ਸਰੀ), ਕਨੇਡਾ
ਖਾਲਿਸਤਾਨ ਕੇਂਦਰ
ਖਾਲਸਾ ਗੁਰਮਤਿ ਅਕੈਡਮੀ (ਟਰੰਟੋ), ਕਨੇਡਾ
ਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਯੂ.ਕੇ.
ਓਨਟਾਰੀਓ ਗੁਰਦੁਆਰਾਜ਼ ਕਮੇਟੀ
ਪੰਥਕ ਫਰੰਟ, ਕਨੇਡਾ
ਪੰਥਕ ਮੀਡਿਆ
ਪ੍ਰਿੰਸੈਸ ਟੂ ਵਾਰੀਅਰ, ਯੂ.ਕੇ.
ਸੈਕਰਾਮੈਂਟੋ ਸਿੱਖ ਸੁਸਾਇਟੀ, ਕੈਲਿਫੋਰਨੀਆ
ਸੇਵਾ ਟੀ.ਓ., ਕਨੇਡਾ
ਸੀਐਟਲ ਸਿੱਖ ਫੈਡਰੇਸ਼ਨ, ਅਮਰੀਕਾ
ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ 
ਸਿੱਖ ਫੈਡਰੇਸ਼ਨ, ਯੂ.ਕੇ.
ਸਿੱਖ ਲਿਬਰੇਸ਼ਨ ਫਰੰਟ, ਕਨੇਡਾ
ਸਿੱਖ ਯੂਥ ਆਫ ਅਮਰੀਕਾ 
ਸਿੱਖ ਯੂਥ ਐਡਮਿੰਟਨ, ਕਨੇਡਾ
ਸਿੱਖ ਸਪਿਰਿਚੁਆਲ ਸੈਂਟਰ (ਰੈਕਸਡੇਲ), ਕਨੇਡਾ
ਸਿੰਘ ਸਭਾ ਸੈਂਟ੍ਰਲ ਗੁਰਦੁਆਰਾ (ਗਲਾਸਗੋ), ਸਕਾਟਲੈਂਡ
ਸਿੰਘ ਸਭਾ ਗੁਰਦੁਆਰਾ (ਹੈਂਡਸਵਰਥ, ਬਰਮਿੰਘਮ), ਯੂ.ਕੇ.
ਸਲੌ ਸਿੱਖਜ਼, ਯੂ.ਕੇ.
ਸ੍ਰੀ ਗੁਰੂ ਨਾਨਕ ਸਿੱਖ ਸੈਂਟਰ (ਬ੍ਰੈੰਪਟਨ), ਕਨੇਡਾ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਸਟਾਕਟਨ ਗੁਰਦੁਆਰਾ ਸਾਹਿਬ, ਕੈਲਿਫੋਰਨੀਆ
ਸੁਚੇਤ ਫਾਉਂਡੇਸ਼ਨ, ਕਨੇਡਾ
ਵਰਲਡ ਸਿੱਖ ਪਾਰਲੀਮੈਂਟ